ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਰੋਲਡ ਪਿੰਟਰ |
---|
ਦਸੰਬਰ 2005 ਵਿੱਚ ਪਿੰਟਰ |
ਜਨਮ | (1930-10-10)10 ਅਕਤੂਬਰ 1930 ਹੈਕਨੇ, ਲੰਡਨ, ਇੰਗਲੈਂਡ |
---|
ਮੌਤ | 24 ਦਸੰਬਰ 2008(2008-12-24) (ਉਮਰ 78) ਲੰਡਨ, ਇੰਗਲੈਂਡ, ਯੂਕੇ |
---|
ਕਿੱਤਾ | ਨਾਟਕਕਾਰ, ਸਕ੍ਰੀਨਲੇਖਕ, ਅਦਾਕਾਰ, ਰੰਗ-ਮੰਚ ਨਿਰਦੇਸ਼ਕ, ਕਵੀ |
---|
ਰਾਸ਼ਟਰੀਅਤਾ | ਬਰਤਾਨਵੀ |
---|
ਕਾਲ | 1947–2008 |
---|
ਪ੍ਰਮੁੱਖ ਅਵਾਰਡ | |
---|
ਜੀਵਨ ਸਾਥੀ | |
---|
ਬੱਚੇ |
- ਮਰਚੈਂਟ ਨਾਲ ਇੱਕ ਬੇਟਾ,
- ਫਰੇਜ਼ਰ ਦੇ ਪਹਿਲੇ ਵਿਆਹ ਵਿੱਚੋਂ 6 ਬੱਚੇ
|
---|
|
ਤਸਵੀਰ:Harold Pinter Signature.svg |
|
|
www.haroldpinter.org |
Literature portal |
ਹੈਰੋਲਡ ਪਿੰਟਰ (; 10 ਅਕਤੂਬਰ 1930 – 24 ਦਸੰਬਰ 2008) ਇੱਕ ਨੋਬਲ ਇਨਾਮ ਜੇਤੂ ਅੰਗਰੇਜ਼ ਨਾਟਕਕਾਰ, ਸਕ੍ਰੀਨਲੇਖਕ, ਨਿਰਦੇਸ਼ਕ ਅਤੇ ਅਦਾਕਾਰ ਹੈ। ਇਸਨੂੰ ਸਭ ਤੋਂ ਪ੍ਰਭਾਵਸ਼ਾਲੀ ਆਧੁਨਿਕ ਬਰਤਾਨਵੀ ਨਾਟਕਕਾਰਾਂ ਵਿੱਚ ਇੱਕ ਮੰਨਿਆ ਜਾਂਦਾ ਹੈ ਅਤੇ ਇਸਦਾ ਸਾਹਿਤਕ ਸਫ਼ਰ 50 ਸਾਲਾਂ ਤੋਂ ਵੱਧ ਦਾ ਹੈ। "ਦ ਬਰਥਡੇ ਪਾਰਟੀ" (The Birthday Party)(1957), "ਦ ਹੋਮਕਮਿੰਗ" (The Homecoming) (1964), ਅਤੇ "ਬਿਟਰੇਅਲ" (Betrayal) (1978) ਇਸਦੇ ਮਸ਼ਹੂਰ ਨਾਟਕ ਹਨ ਅਤੇ ਇਹਨਾਂ ਤਿੰਨਾਂ ਉੱਤੇ ਹੀ ਫ਼ਿਲਮਾਂ ਬਣ ਚੁੱਕੀਆਂ ਹਨ।
ਪਿੰਟਰ ਨੂੰ 50 ਤੋਂ ਵੱਧ ਇਨਾਮ-ਸਨਮਾਨ ਮਿਲ ਚੁੱਕੇ ਹਨ ਜਿਹਨਾਂ ਵਿੱਚ 2005 ਵਿੱਚ ਸਾਹਿਤ ਲਈ ਨੋਬਲ ਇਨਾਮ ਅਤੇ 2007 ਵਿੱਚ ਫ਼ਰਾਂਸੀਸੀ ਇਨਾਮ "ਲੀਜਨ ਦ'ਔਨਰ" ਸ਼ਾਮਲ ਹਨ।
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]
ਪਿੰਟਰ ਦਾ ਜਨਮ 10 ਅਕਤੂਬਰ 1930 ਨੂੰ ਪੂਰਬੀ ਲੰਡਨ ਵਿੱਚ ਹੈਕਨੇ ਵਿਖੇ ਹੋਇਆ। ਇਹ ਆਪਣੇ ਯਹੂਦੀ ਵੰਸ਼ ਦੇ ਮਾਪਿਆਂ ਦਾ ਇੱਕੋ-ਇੱਕ ਬੱਚਾ ਹੈ। ਇਸਦਾ ਪਿਤਾ ਹਾਇਮਨ ਪਿੰਟਰ ਔਰਤਾਂ ਦਾ ਦਰਜੀ ਸੀ ਅਤੇ ਇਸਦੀ ਮਾਂ ਫ਼ਰਾਂਸੇਸ ਇੱਕ ਗ੍ਰਹਿਣੀ ਸੀ।[2][3]
ਪਿੰਟਰ ਨੂੰ ਭੱਜਣ ਦਾ ਬਹੁਤ ਸ਼ੌਂਕ ਸੀ ਅਤੇ ਇਸਨੇ ਆਪਣੇ ਹੈਕਨੇ ਡਾਊਂਜ਼ ਸਕੂਲ ਦੇ ਭੱਜਣ ਦੇ ਰਿਕਾਰਡ ਤੋੜ ਦਿੱਤੇ।[4][5]