www.fgks.org   »   [go: up one dir, main page]

'ਮੋਟਾ ਅਹਾਰ'ਜਾਂ ਫਾਈਬਰ (ਰੇਸ਼ੇ ਯੁਕਤ) ਖਾਦ ਪਦਾਰਥਾਂ'ਚ ਹਰੀਆਂ ਸਬਜ਼ੀਆਂ, ਫਲਾਂ, ਅਨਾਜਾਂ ਅਤੇ ਮੇਵਿਆਂ ਦਾ ਸਿਹਤ ਦੇ ਸੰਬੰਧ 'ਚ ਜਿੰਨਾ ਜ਼ਿਆਦਾ ਲਾਭ ਹੈ, ਉਸ ਤੋਂ ਜ਼ਿਆਦਾ ਇਨ੍ਹਾਂ 'ਚ ਪਾਏ ਜਾਣ ਵਾਲੇ ਰੇਸ਼ੇ ਅਰਥਾਤ ਮੋਟਾ ਅਹਾਰ ਜਾਂ ਫਾਈਬਰ ਦਾ ਹੈ। ਪਾਣੀ ਵਿੱਚ ਘੁਲਣਸ਼ੀਲ ਅਤੇ ਨਾ-ਘੁਲਣਸ਼ੀਲ ਦੋ ਕਿਸਮਾ ਦੇ ਮੋਟਾ ਅਹਾਰ ਹੁੰਦੇ ਹਨ। ਮੋਟਾ ਅਹਾਰ ਸਾਡੀ ਪਾਚਣ ਪ੍ਰਣਾਲੀ 'ਚ ਬਹੁਤ ਹੀ ਸਹਾਇਕ ਹੁੰਦਾ ਹੈ। ਮੋਟਾ ਅਹਾਰ ਪਾਚਣ ਤੰਤਰ ਨੂੰ ਸਹੀ ਰਖਦਾ ਹੈ, ਆਪਣੇ ਨਾਲ ਖਾਏ ਹੋਏ ਪਦਾਰਥਾਂ ਨੂੰ ਹਜ਼ਮ ਕਰਨ ਵਿੱਚ ਅਤੇ ਅਣਪਚੇ ਭੋਜਨ ਨੂੰ ਸਰੀਰ ਵਿਚੋਂ ਮਲ ਦੇ ਰੂਪ ਵਿੱਚ ਬਾਹਰ ਕਰਨ ਵਿੱਚ ਮਦਦਗਾਰ ਹੁੰਦਾ ਹੈ।[1]

ਸਰੋਤ

ਸੋਧੋ

ਆਪਣੀ ਰੋਜ਼ ਦੀ ਖੁਰਾਕ ਜਿਵੇਂ ਕਿ ਰੋਟੀ ਭਾਵੇਂ ਕਣਕ ਦੀ ਹੋਵੇ ਚਾਹੇ ਮੱਕੀ, ਬਾਜਰੇ ਜਾਂ ਫਿਰ ਜੁਆਰ ਦੀ ਹੀ ਕਿਉਂ ਨਾ, ਹਰੀਆਂ ਸਬਜ਼ੀਆਂ, ਸਮੇਤ ਛਿਲਕੇ ਫਲ ਜਾਂ ਕੱਚੀ ਸਬਜ਼ੀਆਂ, ਪਾਸਤਾ, ਗਿਰੀ ਵਾਲੇ ਬੀਜਾਂ ਨੂੰ ਆਪਣਾ ਭੋਜਨ ਬਣਾਇਆ ਜਾ ਸਕਦਾ ਹੈ। ਜੀਵ ਦੀ ਪਾਚਣ ਕ੍ਰਿਆ ਵਿੱਚ ਮੋਟਾ ਅਹਾਰ ਦੀ ਅਹਿਮ ਭੂਮਿਕਾ ਹੈ। ਮਨੁੱਖ ਨੂੰ ਲੋੜ ਬਸ 30-35 ਗ੍ਰਾਮ ਮੋਟਾ ਅਹਾਰ ਦਿਹਾੜੀ ਵਿੱਚ ਕਾਫੀ ਹੈ। ਕਣਕ ਦਾ ਆਟਾ ਸਮੇਤ ਚੋਕਰ ਮੋਟਾ ਅਹਾਰ ਦਾ ਭੰਡਾਰ ਹੈ। ਸਲਾਦ ਭਾਵੇਂ ਮੂਲੀ, ਗਾਜਰ, ਸ਼ਲਗਮ ਜਾਂ ਪਿਆਜ਼ ਹੀ ਕਿਉਂ ਨਾ ਹੋਵੇ, ਮੋਟਾ ਅਹਾਰ ਦਾ ਸਰੋਤ ਹੈ।

ਲਾਭ ਅਤੇ ਲੋੜ

ਸੋਧੋ
  • ਮੋਟਾ ਅਹਾਰ ਯੁਕਤ ਖੁਰਾਕ ਵਿੱਚ ਕੁਦਰਤੀ ਤੌਰ ‘ਤੇ ਖਤਰਨਾਕ ਚਿਕਨਾਈ ਬਹੁਤ ਹੀ ਘੱਟ ਹੁੰਦੀ ਹੈ ਜ਼ੋ ਹਮੇਸ਼ਾ ਤੋਂ ਹੀ ਲਾਹੇਵੰਦ ਦੱਸੀ ਗਈ ਹੈ, ਇਸੇ ਕਰ ਕੇ ਕਲਾਸਟ੍ਰੋਲ ਵੀ ਠੀਕ ਰਹਿੰਦਾ ਹੈ।
  • ਮੋਟਾ ਅਹਾਰ ਵਾਲੀ ਖੁਰਾਕ ਵਿੱਚ ਵਿਟਾਮਿਨ ਵੀ ਚੰਗੀ ਮਿਕਦਾਰ ਵਿੱਚ ਮਿਲਦਾ ਹੈ। ਛਿਲਕੇਦਾਰ ਦਾਲਾਂ ਵਿੱਚ ਮੋਟਾ ਅਹਾਰ, ਲੋਹਾ ਅਤੇ ਵਿਟਾਮਿਨ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ, ਇਸ ਲਈ ਦਾਲਾਂ ਦੀ ਵਰਤੋਂ ਵਧੀਆ ਰਹਿੰਦੀ ਹੈ।
  • ਮੋਟਾ ਅਹਾਰ ਭਰਪੂਰ ਖਾਣਾ ਦਿਲ ਦੇ ਰੋਗੀਆਂ ਲਈ ਵਰਦਾਨ ਹੈ ਅਤੇ ਤੰਦਰੁਸਤ ਮਨੁੱਖ ਨੂੰ ਦਿਲ ਦੀ ਬੀਮਾਰੀ ਤੋਂ ਬਚਾ ਕੇ ਰਖਦਾ ਹੈ। ਇਸ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਤੇ ਕਲਾਸਟ੍ਰੋਲ ਨਿਯਮਤ ਰਹਿੰਦਾ ਹੈ ਤੇ ਮਧੂਮੇਹ ਦਾ ਰੋਗ ਵੀ ਨੇੜੇ ਨਹੀਂ ਫਟਕੇਗਾ ਕਿਉਂਕਿ ਇਸ ਨਾਲ ਸਰੀਰ ਦਾ ਗੁਲੂਕੋਜ਼ ਨਿਯਮਤ ਰਹਿੰਦਾ ਹੈ।
  • ਸਲਾਦ ਤੋਂ ਮੋਟਾ ਅਹਾਰ ਵੀ ਮਿਲੇਗਾ ਨਾਲੇ ਸਿਹਤ ਲਈ ਵਿਟਾਮਿਨ ਤੇ ਜ਼ਰੂਰੀ ਖਣਿਜ ਵੀ, ਤੰਦਰੁਸਤ ਰਹੋਗੇ ਸਾਰੀ ਉਮਰ।
  • ਫਲਾਂ ਤੇ ਸਬਜੀਆਂ ਦੇ ਜੂਸ ਪੀਣ ਦੀ ਬਜਾਏ ਛਿਲਕੇ ਸਮੇਤ ਖਾਓ ਬੇਸ਼ੁਮਾਰ ਮੋਟਾ ਅਹਾਰ ਮਿਲ ਜਾਏਗਾ।

ਹਵਾਲੇ

ਸੋਧੋ
  1. http://www.hsph.harvard.edu/nutritionsource/fiber.html Archived 2008-08-21 at the Wayback Machine. ਫਾਈਬਰ ਹਾਵਰਡ ਸਕੂਲ ਆਫ ਪਬਲਿਕ ਹੈਲਥ